Skip to main content

Posts

Showing posts from 2012

Ram Ko Bal

ਰਾਮ ਕੋ ਬਲੁ :- ਗੁਰਬਾਣੀ ਦਾ ਤੱਤ ਗਿਆਨ, ਆਤਮ  ਗਿਆਨ ਜਾ ਕੈ ਰਾਮ ਕੋ ਬਲੁ ਹੋਇ ॥ ਸਗਲ ਮਨੋਰਥ ਪੂਰਨ ਤਾਹੂ ਕੇ ਦੂਖੁ ਨ ਬਿਆਪੈ ਕੋਇ ॥੧॥ ਰਹਾਉ ॥ ਸਾਰੰਗ (ਮ:੫) ਗੁਰੂ ਗ੍ਰੰਥ ਸਾਹਿਬ - ਅੰਗ ੧੨੨੩ ਜੋ ਆਪਣੇ ਅੰਦਰਲੇ ਰਾਮ (ਅੰਤਰ ਆਤਮਾ ਦੀ ਅਵਾਜ਼) ਦੀ ਗੱਲ ਸੁਣ  ਕੇ ਮੰਨਦੇ ਨੇ ਉਨ੍ਹਾਂ ਕੋਲ ਆਤਮਕ ਗਿਆਨ ( ਰਾਮ ਕੋ ਬਲੁ) ਆ ਜਾਂਦਾ ਹੈ l ਉਨ੍ਹਾਂ ਦਾ ਮਨੋਰਥ (ਇੱਕ ਹੋਣਾ) ਪੂਰਾ ਹੋ ਜਾਂਦਾ ਹੈ ਤੇ ਉਹ ਦੁਖ ਤੋਂ ਘਬਰਾਉਂਦੇ ਨਹੀ ਸਗੋਂ ਮਿੱਠਾ ਕਰਕੇ ਮੰਨਦੇ ਨੇ l ਤੁਮਰੈ :- ਅੰਤਰ ਆਤਮਾ ਦੇ ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ ॥੫੪॥ ਸਲੋਕ ਵਾਰਾਂ ਤੇ ਵਧੀਕ (ਮ: ੯) ਗੁਰੂ ਗ੍ਰੰਥ ਸਾਹਿਬ - ਅੰਗ ੧੪੨੯ ਤੈਥੋ ਹੀ: ਅੰਤਰ ਆਤਮਾ ਤੋਂ ਬਲੁ:- ਆਤਮ ਗਿਆਨ, ਤਾਕਤ ਰਾਮ:- ਰਾਮ ਚੰਦਰ ਤੈਥੋ ਹੀ ਬਲੁ ਰਾਮ ਲੈ ਨਾਲ ਬਾਣਾ ਰਾਵਣੁ ਘਾਇਆ ॥ ਤੈਥੋ ਹੀ ਬਲੁ ਕ੍ਰਿਸਨ ਲੈ ਕੰਸ ਕੇਸੀ ਪਕੜਿ ਗਿਰਾਇਆ ॥ ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨ ਤਾਇਆ ॥ ਕਿਨੈ ਤੇਰਾ ਅੰਤ ਨ ਪਾਇਆ ॥੨॥ ਚੰਡੀ ਦੀ ਵਾਰ - ੨ - ਸ੍ਰੀ ਦਸਮ ਗ੍ਰੰਥ ਸਾਹਿਬ :~ ਰਮਨਜੀਤ ਸਿੰਘ ਕਨੇਡਾ ~:

Mohi Aisay Banaj Sio Naheen Kaaj

ਪੰਨਾ 1194 ਸਤਰ 60 ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥ ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥ ਰਹਾਉ ॥ ਬਾਣੀ:     ਰਾਗੁ: ਰਾਗੁ ਬਸੰਤੁ,     ਭਗਤ ਕਬੀਰ ਬਨਜ -: ਵਿਉਪਾਰ  ਕਾਜੁ -: ਕਾਰ / ਕੰਮ  ਮੂਲੁ -: ਬ੍ਰਹਮ ਗਿਆਨ / ਜੋਤ / ਬਿਬੇਕ  ਬਿਆਜੁ -: ਭਰਮ ਦਾ ਭਾਰ  ਭਾਵ: ਮੇਰਾ ਐਸੀ ( ਕੈਸੀ ? ਮਾਇਆ ਦੀ ) ਕਾਰ ਨਾਲ ਕੋਈ ਲੈਣਾ ਦੇਣਾ ਨਹੀ ਹੈ ਜਿਸ ਨਾਲ ਜੁੜ ਕੇ ਮੇਰਾ ਗਿਆਨ / ਬਿਬੇਕ ਘੱਟ ਰਿਹਾ ਹੈ ਅਤੇ ਭਰਮ ਵੱਧ ਰਿਹਾ ਹੈ |  ਕਿਉਂਕਿ... ਪੰਨਾ 292 ਸਤਰ 3 ਹਉਮੈ ਮੋਹ ਭਰਮ ਭੈ ਭਾਰ ॥ ਬਾਣੀ: ਥਿਤੀ     ਰਾਗੁ: ਰਾਗੁ ਗਉੜੀ,     ਮਹਲਾ ੫ ਸੰਦੀਪ ਸਿੰਘ  sandeepsingh.punjabi@gmail.com

Sri Dasam Granth Da Kaal Purakh Te Akaalpurakh

ਕਿ ਸ੍ਰੀ ਦਸਮ ਗਰੰਥ ਦਾ ਕਾਲ ਪੁਰਖ ਤੇ ਅਕਾਲਪੁਰਖ ਵੱਖ-ਵੱਖ ਹਨ ? ਪੰਜਾਬ'ਚ ਇੱਕ ਕਹਾਵਤ ਬਹੁਤ ਮਸ਼ਹੂਰ ਹੈ, "ਕਪਾਹ ਦੇ ਖੇਤ ਦੀ ਵੱਟੇ-ਵੱਟੇ ਫਿਰਕੇ ਆ ਗਈ  ਤੇ ਘਰੇ ਆ ਕੇ ਕਹਿੰਦੀ ਮੈਂ ਰਜਾਈ ਭਰਵਾ ਲਿਆਂਦੀ l"  ਸੋ ਅਜਿਹਾ ਹਾਲ ਹੀ ਸ੍ਰੀ ਦਸਮ ਗਰੰਥ ਦੇ ਵਿਰੋਧੀਆਂ ਦਾ ਹੈ  l  ਸਾਡੇ ਕਈ ਵਿਦਵਾਨ ਦੋਵਾ ਗ੍ਰੰਥਾਂ ਚੋ ਅੱਜਕੱਲ ਆਪਣੇ ਮਤਲਬ ਦੀ ਪੰਕਤੀ ਲੈ ਕੇ ਕਾਲ ਪੁਰਖ ਤੇ ਅਕਾਲ ਪੁਰਖ ਨੂੰ ਵੱਖਰੇ-ਵੱਖਰੇ ਦੱਸਦੇ ਨੇ  l  ਯਾ ਤਾਂ ਇਹ ਜਾਣ-ਬੁਝ ਕੇ  ਅਜਿਹਾ ਕਰਦੇ ਨੇ ਯਾ ਇਨ੍ਹਾਂ ਦੀ  ਸੋਚ ਦਾ ਦਾਇਰਾ ਬਹੁਤ ਘੱਟ ਹੈ  l   ਕਈ ਸਿੱਖ  ਇਹਨਾ ਦੀਆਂ ਗੱਲਾਂ'ਚ ਵੀ ਆ ਜਾਂਦੇ ਨੇ  l   ਸੋ ਇਹੀ ਭੁਲੇਖਾ ਦੂਰ ਕਰਨ ਲਈ ਆਓ ,ਅਸੀਂ ਕੁਛ੍ਹ ਜਰੂਰੀ ਵਿਚਾਰ, ਸ੍ਰੀ ਦਸਮ ਗ੍ਰੰਥ ਵਿੱਚੋਂ ਵਾਚਦੇ ਹਾਂ..... ੧) ਸਭ ਤੋ ਪਹਿਲਾਂ ਅਸੀਂ ਇੱਕ ਪੱਖ ਵਿਚਾਰਦੇ ਹਾਂ  l  ਕਾਲ ਦਾ ਅਰਥ ਮੋਤ ਯਾ ਹੁਕਮ ਹੁੰਦਾ ਹੈ  l  ਜੋ ਹੁਕਮ (ਕਾਲ) ਤੋ ਰਹਿਤ ਹੈ ਉਸਨੂੰ ਅਕਾਲ ਪੁਰਖ ਕਿਹਾ ਗਿਆ ਹੈ ਅਤੇ ਜਦ ਉਹੀ ਅਕਾਲ ਪੁਰਖ ਹੋਰਾਂ ਨੂੰ ਹੁਕਮ (ਕਾਲ) ਦਿੰਦਾ ਹੈ ਉਸਨੁ ਕਾਲ ਪੁਰਖ ਕਿਹਾ ਜਾਂਦਾ ਹੈ  l  ਇੱਕ ਜਗ੍ਹਾ ਉਸ ਪ੍ਰਮੇਸ਼ਵਰ ਨੂੰ  ਗੁਣਾ ਦੇ ਅਨੁਸਾਰ ਸੰਬੋਧਿਤ ਕੀਤਾ ਗਿਆ  ਹੈ, ਦੂਜੇ ਪਾਸੇ ਉਸਦੇ ਕਰਮ ਅਨੁਸਾਰ  l  ਜਿਵੇਂ ਕਿ ਸ੍ਰੀ ਦਸਮ ਗਰੰਥ ਦੇ ਸ਼ੁਰੂ'ਚ ਕਿਹਾ ਗਿਆ ਹੈ, ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਣਤ ਸੁਮਤਿ ॥੧

Hukmai Andari Sabhu Ko

ਹੁਕਮੈ ਅੰਦਰਿ ਸਭੁ ਕੋ ਗੁਰਬਾਣੀ ਪਰਮੇਸਰ ਦੇ ਹੁਕਮ ਵਾਲੀ ਹੀ ਵਿਚਾਰਧਾਰਾ ਹੈ । ਗੁਰਬਾਣੀ ਵਿਚ ਸਾਨੂੰ ਸਮਝਾਇਆ ਗਿਆ ਹੈ ਕਿ ਅਸੀ ਹਰ ਵੇਲੇ ਹੀ ਪਰਮੇਸਰ ਦੇ ਹੁਕਮ ਵਿਚ ਹਾਂ । ਸਰੀਰ ਮਿਲਣ ਤੋ ਪਹਿਲਾ, ਸਰੀਰ ਹੁੰਦੇ ਹੋਏ ਤੇ ਸਰੀਰ ਤੋ ਬਾਅਦ ਵਿਚ ਵੀ ਅਸੀ ਪਰਮੇਸਰ ਦੇ ਹੁਕਮ ਵਿਚ ਹੀ ਹਾਂ । ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥ (ਮ; ੧ ੧) ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ ॥ (ਮ; ੧ ੯੪੦) ਜੇਕਰ ਗੁਰਬਾਣੀ ਦੇ ਇਨ੍ਹਾਂ ਸਬਦਾ ਨੂੰ ਮਨ ਸਮਝ ਲਵੇ, ਮਨ, ਮੰਨ ਜਾਵੇ, ਇਹ ਗੱਲ ਬੁਝ ਲਵੇ ਕਿ ਸਭ ਕੁਝ ਪਰਮੇਸਰ ਦੇ ਹੁਕਮ ਵਿੱਚ ਹੀ ਹੋ ਰਿਹਾ ਹੈ ਤੇ ਇਸ  ਸਮਝ/ ਗਿਆਨ  ਨਾਲ ਹਰ ਵੇਲੇ ਹੀ ਜੁੜਿਆ ਰਹੇ ਤਾਂ ਫਿਰ ਗੁਰਬਾਣੀ ਅਨੁਸਾਰ ਇਹੀ ਪਰਮ ਪਦ ਹੈ । ਇਹੀ ਖਸਮੈ ਮਿਲਣਾ ਹੈ । ਏਥੇ ਹਉਮੈ ਨਹੀ ਹੈ ਤੇ ਇਹੀ ਸਮਝ ਨਾਮ ਹੈ। ਹੁਕਮੁ ਬੂਝਿ ਪਰਮ ਪਦੁ ਪਾਈ ॥ ( ਮ; ੫ ੨੯੨) ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥ ( ਮ; ੨ ੧੩੯) ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥ (ਮ; ੧ ੧) ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥ (ਮ; ੧ ੭੨) ਬਚਿੱਤਰ ਨਾਟਕ ਵਿਚ ਦਸਮ ਪਾਤਿਸਾਹ ਜੀ ਬਚਨ ਕਰ ਰਹੇ ਹਨ ਕਿ ਇਸ ਕਲਪਨਾ/ਕਾਲ ਦੇ ਸਮੇ ਵਿਚ ਮੈਨੂੰ ਹੁਕਮ ਦੀਆਂ ਭਾਰੀ ਭੁਜਾਨ (ਬਾਹਵਾਂ) ਤੇ ਹੀ ਭਾਰੀ (ਬਹੁਤ) ਭਰੋਸੋ ਹੈ । ਯਾ ਕਲ ਮੈਂ ਸਭ ਕਾਲ ਕ੍ਰਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ ॥੯੨॥

Khuraasaan Khasmaanaa Keeaa

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਅੱਜ ਦੇ ਸਮੇਂ ਗੁਰਬਾਣੀ ਦੇ ਨਿਰਾਕਾਰੀ ਅਰਥਾਂ ਦੀ ਬੜੀ ਸਖਤ ਜ਼ਰੂਰਤ ਹੈ ਕਿਉਂਕਿ ਗੁਰਮਤ ਦੇ ਸਿਰਮੌਰ ਭਗਤ, ਕਬੀਰ ਜੀ ਵਲੋਂ ਪਰਮੇਸ਼ਰ ਨੇ ਇਹ ਮੁਖਵਾਕ ਦਰਜ਼ ਕਰਾਏ ਹਨ, ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ ॥ ਪੰਨਾ ੩੩੫ ਜੇ ਇਹ ਵਿਚਾਰ ਸਮਸਰ ਗੁਰਬਾਣੀ ਤੇ ਢੁਕਦਾ ਹੈ ਫਿਰ ਇਸ ਨਿੱਚੇ ਲਿੱਖੇ ਸ਼ਬਦ ਵਿੱਚ ਕਿਵੇ ਅਲੋਪ ਹੋਇਆ ਦਿੱਖਦਾ ਹੈ ?  ਸਭ ਤੋਂ ਪਹਿਲਾਂ ਖਸਮਾਨਾ ਸ਼ਬਦ ਦੇ ਅਰਥ ਸ਼ਾਫ ਹੋਣੇ ਚਾਹਿਦੇ ਹਨ ।. ਇਹ ਸ਼ਬਦ ਗੁਰਬਾਣੀ ਵਿਚ ਪੰਜ ਵਾਰੀ ਦਰਜ਼ ਹੈ ਅਤੇ ਪਰਮੇਸ਼ਰ ਨੂੰ ਖਸਮ ਅਤੇ ਕਾਲ ਦੇ ਰਕਸ਼ਕ ਦੇ ਅਰਥ ਰਖਦਾ ਹੈ । ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥ ਪੰਨਾ ੬੩੧ ਸੁਣੀ ਬੇਨਤੀ ਠਾਕੁਰਿ ਮੇਰੈ ਖਸਮਾਨਾ ਕਰਿ ਆਪਿ ॥ ਪੰਨਾ ੬੮੧ ਪਾਰਬ੍ਰਹਮਿ ਖਸਮਾਨਾ ਕੀਆ ਜਿਸ ਦੀ ਵਡੀ ਵਡਿਆਈ ਰਾਮ ॥ ਪੰਨਾ ੭੮੩ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਪੰਨਾ ੩੬੦ ਫਿਰ ਇਸ ਪੰਕਤੀ  "ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ ਪੰਨਾ ੩੬੦"  ਵਿੱਚ  ਇਸ ਦੇ ਅਰਥ ਸਪੁਰਦਗੀ ਦੇ ਕਿਸ ਸ਼ਰਾਰਤ ਜਾਂ ਮੰਦਬੁਧੀ ਅਧੀਨ ਕੀਤੇ ਜਾ ਰਹੇ ਹਨ ਵਿਚਾਰਵਾਨ ਸਜਣ ਹੀ ਇਸ ਦਾ ਜਵਾਬ ਦੇਣ।  ਨਿਰਾਕਾਰੀ ਅਰਥ ਇਸ ਪਰਕਾਰ ਹੋਣਗੇ, ਖਸਮਾਨਾ :- ਪਰਮੇਸ਼ਰ, ਸਬਦ ਗੁਰੁ ਖੁਰਾਸਾਨ :- ਦਸਤਕ (ਖੁਰ ਜਾਂ ਗੁਰੁ ਕੇ ਚਰਣਾ ਦੀ ਆਵਾਜ਼) ਸਬਦ ਗੁਰੁ ਨੇ ਮਹਲਾ ਪਹਿਲੇ ਦੇ

Gurbani Vich Kvaaou Sabad Da Arth

                           ਗੁਰਬਾਣੀ ਵਿੱਚ ਕਵਾਉ ਸਬਦ ਦਾ ਅਰਥ  ਇਹ ਅੱਖਰ ਗੁਰਬਾਣੀ ਵਿੱਚ ਦੋ ਵਾਰ ਆਉਦਾ ਹੈ। ਕੀਤਾ ਪਸਾਉ ਏਕੋ ਕਵਾਉ॥ (ਜਪੁ-ਪੰਨਾ ਨੰ:੩) ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ (ਆਸਾ ਦੀ ਵਾਰ-੪੬੩) ਤੇ ਗੁਰਬਾਣੀ ਵਿੱਚ ਇੱਕ ਅੱਖਰ ਵਰਤਿਆ ਗਿਆ ਹੈ,  "ਕਵਾਵੈ" ਏਕ ਕਵਾਵੈ ਤੇ ਸਭਿ ਹੋਆ ॥(ਮਾਰੂ-ਪੰਨਾ:੧੦੦੩) ਆਮ ਸਾਨੂੰ ਜੋ ਵੀ ਪਦਛੇਦ ਮਿਲਦੇ ਹਨ ਉਹਨਾਂ ਵਿੱਚ ਉਪਰੋਕਤ ਪਦਛੇਦ ਨੂੰ ਸਹੀਂ ਮੰਨ ਕੇ ਹੀ ਸਾਰੇ ਅਰਥ ਕੀਤੇ ਹੋਏ ਹਨ ਪਰ ਜੇਕਰ ਅਸੀਂ ਇਸਦੇ ਅਰਥ ਜੋ ਟੀਕਿਆ ਵਿੱਚ ਜਾਂ ਆਮ ਪ੍ਰਚਾਰਕਾ ਨੇ ਕੀਤੇ ਹਨ ਨੂੰ ਗਹੁ ਨਾਲ ਵੀਚਾਰੀਏ ਤਾਂ ਅਜਿਹਾ ਸੱਚ ਉੱਬਰ ਕੇ ਸਾਹਮਣੇ ਆਉਦਾ ਹੈ ਜੋ ਆਮ ਸੰਗਤ ਨੂੰ ਨਹੀਂ ਪਤਾ।  ਸਾਨੂੰ ਇਹ ਦੱਸਿਆ ਜਾਂਦਾ ਹੈ ਕਿ ਸਾਰੇ ਸੰਸਾਰ ਦਾ ਪਸਾਰਾ ਕਵਾਉ ਤੋਂ ਹੋਇਆ ਹੈ  ਪਰ ਜੇਕਰ ਅਸੀਂ ਇਸ ਸਵਾਲ ਦਾ ਜਵਾਬ ਗੁਰਬਾਣੀ ਤੋਂ ਪੁੱਛੀਏ ਤਾਂ ਗੁਰਬਾਣੀ ਕਹਿੰਦੀ ਹੈ ਕਿ ਸਾਰਾ ਪਸਾਰਾ ਪਵਨੇ (ਵਾਉ,ਹਵਾ) ਤੋਂ ਹੋਇਆ ਹੈ । ਇਸ ਗੱਲ ਨੂੰ ਭਗਤ ਨਾਨਕ ਦੇਵ ਜੀ ਸਿਰੀਰਾਗ ਵਿੱਚ ਖੋਲਦੇ ਹੋਏ ਕਹਿੰਦੇ ਹਨ ਕਿ, ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਇ॥  ਜਲ ਤੇ ਤ੍ਰਿਭਵਣ ਸਾਜਿਆ ਘਟਿ ਘਟਿ ਜੋਤਿ ਸਮੋਇ॥ (ਸਿਰੀਰਾਗ-ਪੰਨਾ-੧੯) ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਆਮ ਪ੍ਰਚਾਰ ਵਿੱਚ ਤਾਂ ਕਵਾਉ ਤੋਂ ਪਸਾਰਾ ਕਿਹਾ ਜਾਂਦਾ ਹੈ । ਕਿਉਕਿ ਉਹ ਇਹਨਾ

Bhagat Baraabari Aouru N Koei

ਭਗਤ ਬਰਾਬਰਿ ਅਉਰੁ ਨ ਕੋਇ ॥ ਗੁਰਮੁਖੀ (ਨਾਂ ਕਿ ਗੁਰੂਮੁਖੀ) ਭਾਸ਼ਾ ਅਤੇ ਗੁਰਮਤ (ਨਾਂ ਕਿ ਗੁਰੂਮਤ) ਦੇ ਨਿਯਮਾਂ ਅਨੁਸਾਰ ਸ਼ਬਦ ਮਹਾਂ ਪੁਰਖ, ਪਰਮ ਪੁਰਖ, ਪਰਮੇਸ਼ਰ ਜਾਂ ਪਾਰਬਰਹਮ, ਗੁਰੂ ਵਾਸਤੇ ਹੀ ਆਉਂਦਾ ਹੈ। ਬਾਣੀ (ਮਹਾਂ ਪੁਰਖਨ) ਗੁਰੂ ਜਾਂ ਪਰਮੇਸ਼ਰ ਦੀ ਹੈ ਤੇ ਲਿੱਖਣ ਵਾਲੇ ਸਾਰੇ ੩੬ ਦੇ ੩੬ ਭਗਤ (ਜਾਂ ਗੁਰ) ਹੀ ਹਨ ਨਾ ਕੇ ਗੁਰੂ । ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਪੰਨਾ ੧੨੦੮ ਗੁਰੂ (ਪਰਮੇਸ਼ਰ) ਪੰਜਾਬੀ, ਹਿੰਦੀ ਜਾਂ ਕੋਈ ਵੀ ਭਾਸ਼ਾ ਨਹੀ ਬੋਲਦਾ (ਪਰ ਜਾਣਦਾ ਸਭ ਕੁਝ ਹੈ) ਪਰ ਭਗਤ ਜਾਂ ਗੁਰ ਇਹ ਭਾਸ਼ਾ ਬੋਲਦੇ ਹਨ ਤਾਂਹਿਉ ਇਸ ਨੂੰ ਗੁਰਬਾਣੀ ਜਾਂ ਭਗਤ ਬਾਣੀ ਦਾ ਦਰਜਾ ਪਰਾਪਤ ਹੈ ਨਾਂ ਕਿ ਗੁਰੂਬਾਣੀ ਦਾ। ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ਪੰਨਾ ੩੦੪ ਸਤਿਗੁਰ ਕੀ ਬਾਣੀ ਤੋਂ ਭਾਵ ਹੈ ਸਤਿਗੁਰ ਸੰਸਾਰੀ ਬੋਲੀ ਵਿਚ ਲਿੱਖ ਰਹੇ ਹਨ । ਬੁਲਵਾਉਣ ਵਾਲਾ ਮਹਾਂਪੁਰਖ, ਸਤਿਗੁਰੂ ਜਾਂ ਗੁਰੂ (ਸੱਚਖੰਡ) ਹੈ।  ਬੋਲਣ ਵਾਲਾ ਪੁਰਖੁ ਭਗਤੁ, ਸਤਿਗੁਰੁ ਜਾਂ ਗੁਰੁ ਹੈ ।  ਸੁੰਦਰ ਜੀ ਇਸ ਗੱਲ ਦੀ ਗਵਾਹੀ ਦੇਂਦੇ ਹਨ  । ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥ ਰਾਮਕਲੀ ਸਦ (ਭ. ਸੁੰਦਰ) ਗੁਰੂ ਗ੍ਰੰਥ ਸਾਹਿਬ - ਅੰਗ ੯੨੩ ਇਥੇ ਗੁਰੂ, ਸਤਿਗੁਰੂ, ਜਾਂ ਮਹਾਂਪੁਰਖ ਸ਼ਬਦਾਂ ਦੀ ਵਰਤੋਂ ਨਹੀਂ ਹੋਈ ਜਦਕਿ ਅਣਜਾਣ ਵਸ ਸਾਰੇ ਟੀਕਾਕਾਰ ਅਰਥ ਇਹ ਹੀ ਕਰਦੇ ਹਨ। 

Joti Roopi Hari Aaapi Guru

ਜੋਤਿ ਰੂਪਿ ਹਰਿ ਆਪਿ ਗੁਰੂ ਗੁਰਮਤ ਅਨੁਸਾਰ ਗੁਰੂ, ਪਰਮੇਸ਼ਰ ਹੈ ਤੇ ਉਹ ਮਾਇਆ ਜਾਂ ਜੂਨਾਂ ਵਿੱਚ ਨਹੀ ਆਉਦਾ। ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥੩॥ ਪੰਨਾ ੧੧੩੬ ਤਾਂਹੀਉ ਪੰਚਮ ਪਾਤਿਸ਼ਾਹ ਨੇ "ਪੋਥੀ" ਸ਼ਬਦ ਦੀ ਵਰਤੋਂ ਕੀਤੀ ਸੀ। ਪੋਥੀ ਪਰਮੇਸਰ ਕਾ ਥਾਨੁ ॥ ਪੰਨਾ ੧੨੨੬ ਅਸੀ ਜਾਣੇ ਅਨਜਾਣੇ ਗੁਰੂ ਗ੍ਰੰਥ ਸਾਹਿਬ ਕਹਿਣ ਲਗ ਪਏ ਹਾਂ। ਉਹ ਵੀ ਇਕ ਕੱਚੀ ਬਾਣੀ ਦੀ ਪੰਕਤੀ, ਜੋ ਕਿ ਕਿਸੇ ਅਗਿਆਨੀ ਸਿੱਖ ਗਿਆਨੀ ਗਿਆਨ ਸਿੰਘ ਦੇ ਕਹਿਣ ਤੇ ਪਰ ਇਸ ਦੇ ਵਿਪਰੀਤ ਸਟੇਜਾਂ ਤੇ ਸੰਘ ਪਾੜ ਪਾੜ ਕਿ ਅਸੀ ਕੱਚੀ ਬਾਣੀ ਪੜਨ ਵਾਲਿਆਂ ਦੀ ਨਿੰਦਾ ਕਰਦੇ ਹਾਂ। ਕਿਉਂਕਿ ਗੁਰਬਾਣੀ ਵਿਚ ਇਹ ਮੁਖਵਾਕ ਦਰਜ ਹਨ। ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਪੰਨਾ ੯੨੦ ਗੁਰਬਾਣੀ ਦੇ ਕੁਝ ਸ਼ਬਦਾਂ ਵਿਚ ਸਹੀ ਵਿਸ਼ਰਾਮ ਦੀ ਵਿਧੀ ਨਾਂ ਅਪਨਾਉਣ ਕਰਕੇ ਇਹ ਭੁਲੇਖਾ ਜਰੂਰ ਪੈਂਦਾ ਹੈ ਕਿ ਨਾਨਕ ਸ਼ਬਦ ਨਾਲ ਗੁਰੂ ਸ਼ਬਦ ਲਗਾ ਹੈ ਪਰ ਅਸਲ ਨਿਯਮ ਇਹ ਹੈ ਕਿ ਵਿਅਕਤੀ ਗਤ ਰੂਪ ਵਿਚ "ਗੁਰੂ" ਸ਼ਬਦ ਨਾਨਕ ਸ਼ਬਦ ਨਾਲ ਨਹੀ ਲਗ ਸਕਦਾ ਕਿਉਕਿ ਇਹ "ਗੁਰੂ" ਸ਼ਬਦ ਬਹੁਵਚਨ ਹੈ। ਜਪ੍ਹਉ ਜਿਨ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ(੧੪੦੯) ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥ (੯੬੮) ਜਿਥੇ ਅਰਜਨ ਸ਼ਬਦ ਮੁਕਤਾ ਹੈ । ਗੁਰਬਾਣੀ ਵਿਆਕਰਣ ਦੇ ਨਿਯਮਾਂ ਅਨੁਸਾਰ ਅਰਥ ਬਣਦੇ ਹਨ। ਗੁਰ

Jisnu Asi Labh Rahe Haan Uh Kithe Hai ?

ਜਿਸਨੂੰ ਅਸੀ ਲੱਭ ਰਹੇ ਹਾਂ ਉਹ ਕਿੱਥੇ ਹੈ ? ਜਿਹੋ ਜਿਹੇ ਰੱਬ ਨੂੰ ਮਿਲਣ ਦੀ ਗੱਲ ਸਾਨੂੰ ਧਾਰਮਿਕ ਉਪਦੇਸ਼ ਵਿੱਚ ਸਮਝਾਈ ਜਾਂਦੀ ਹੈ ਉਹੋ ਜਿਹਾ ਰੱਬ ਗੁਰਬਾਣੀ ਅਨੁਸਾਰ ਹੁੰਦਾ ਹੀ ਨਹੀ, ਫਿਰ ਸਵਾਲ ਪੈਦਾ ਹੁੰਦਾ ਹੈ ਰੱਬ ਕਿਹੋ ਜਿਹਾ ਹੁੰਦਾ ਹੈ ...? ਚਿਤ ਮਹਿ ਠਾਕੁਰੁ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥੨॥ ਪੰਨਾ ੬੩੭ ਮੇਰੇ ਭਾਈ ਸਾਡੇ ਚੇਤੇ ਵਿੱਚ ਸਚ ਤਾਂ ਵਸੇਗਾ ਜੇ ਅਸੀਂ ਗੁਰ ਦੁਆਰਾ ਦਿੱਤੇ ਗਿਆਨ ਨੂੰ ਕਦੀ ਨਾ ਭੁਲਾਂਗੇ ਤੇ ਮਨ ਦੇ ਅੰਦਰੋਂ  ਆਪਣਾ  ਗਿਆਨ ਛੱਡ ਦਵਾਂਗੇ । ਤਨ ਮਹਿ ਮਨੂਆ ਮਨ ਮਹਿ ਸਾਚਾ ॥ ਪੰਨਾ ੬੮੬ ਸਾਡੇ ਸਰੀਰ ਵਿੱਚ ਮਨ ਹੈ ਤੇ ਮਨ ਵਿੱਚ ਉਹ ਸੱਚਾ (ਅੰਤਰ ਆਤਮਾ ਦੀ ਅਵਾਜ਼) ਹੈ । ਇਹ ਸ਼ਾਚਾ ਕੌਣ ਹੈ ? ਹਰਿ ਜੀਉ ਸਾਚਾ, ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥੧॥ਪੰਨਾ ੩੨ ਪਿਰੁ ਪ੍ਰਭੁ ਸਾਚਾ ਸੋਹਣਾ, ਪਾਈਐ ਗੁਰ ਬੀਚਾਰਿ ॥੧॥ ਰਹਾਉ ॥ ਪੰਨਾ ੩੮ ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ ॥ ਪੰਨਾ ੪੯ ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤ ਹੀ ਠਾਇ ॥ ਪੰਨਾ ੧੦੮੭ ਹਿਆਲੀਐ :- ਹਿਰਦੇ ਵਿੱਚ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ ਪੰਨਾ 1378 ਸਤਰ 38 ਬਾਣੀ: ਸਲੋਕ ਸੇਖ ਫਰੀਦ ਕੇ ਰਾਗੁ: ਰਾਗੁ ਜੈਜਾਵੰਤੀ, ਸ਼ੇਖ ਫ਼ਰੀਦ ਸੋ ਗੁਰਬਾਣੀ ਅਨੁਸਾਰ ਚਿਤ ਨੂੰ ਹੀ ਅਸਿੱਧੇ ਤੌਰ ਤੇ ਹਰਿ, ਪ੍ਰਭ, ਰਬ ਜਾਂ ਸਤਿਗੁਰ ਕਹਿਆ ਜਾਂਦਾ ਹੈ। ਕੁਝ ਹੋਰ ਵੀ ਬੁੱਝੀਏ ਘਟ ਘਟ ਅੰਤਰਿ ਬ੍ਰਹਮ ਸਮਾਹੂ ॥

Piyoo Daaday Jayvihaa Potaa Parvaan

ਪਿਯੂ ਦਾਦੇ ਜੇਵਿਹਾ ਪੋਤਾ ਪਰਵਾਣੁ ॥ ਬਾਣੀ: ਰਾਮਕਲੀ ਕੀ ਵਾਰ     ਰਾਗੁ: ਰਾਗੁ ਰਾਮਕਲੀ,     ਬਲਵੰਡ                                                                                                          ਪੰਨਾ 968 ਸਤਰ 2   ਆਉ ਪਿਯੂ ਦਾਦੇ ਤੇ ਪੋਤਾ ਬਾਰੇ ਜਾਣਨ ਲਈ ਆਪਾਂ ਗੁਰਮਤ ਦੀ ਇਸ ਪੰਕਤੀ ਨੂੰ ਅਧਾਰ ਬਣਾ ਕੇ ਚਲੀਏ । ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ ਪੰਨਾ ੧੪੮ ਭਾਵ ਬਿਨ੍ਹਾਂ ਸਮਝੇ ਸਿਰਫ ਪੜਨ ਨਾਲ ਹੀ ਗੁਰਬਾਣੀ ਵਿੱਚ ਦੱਸੇ ਗਏ ਸਚ ਨੂੰ ਨਹੀ ਸਮਝਿਆ ਜਾ ਸਕਦਾ । ਆਉ ਗੁਰਬਾਣੀ ਵਿਚੋਂ ਜਾਣੀਏ ਕਿ ਮਨ, ਜੋ ਕਿ ਜੋਤ ਸਰੂਪ ਹੈ, ਇਸ ਦੇ ਮਾਤਾ ਪਿਤਾ ਕੌਣ ਹਨ ? ਕੁਝ ਪਰਮਾਣ.. ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥ ਪੰਨਾ ੧੪੮ ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ ॥ਪੰਨਾ ੧੬੩ ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥੩॥ਪੰਨਾ ੧੬੭ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥ਪੰਨਾ ੨੫੦ ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥ ਪੰਨਾ ੫੯੨ ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥ ਪੰਨਾ ੯੨੧ ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥ ਪੰਨਾ ੧੧੦੧ ਸੋ ਮਨ ਦੇ ਮਾਤ ਅਤੇ ਪਿਤਾ ਦੋਨੋ "ਚਿਤ , ਗੁਰ, ਹਰਿ, ਸਤਿਗੁਰ, ਗੋਬਿ