Skip to main content

Popular posts from this blog

Definition of Jot and Mind

Jisnu Asi Labh Rahe Haan Uh Kithe Hai ?

ਜਿਸਨੂੰ ਅਸੀ ਲੱਭ ਰਹੇ ਹਾਂ ਉਹ ਕਿੱਥੇ ਹੈ ? ਜਿਹੋ ਜਿਹੇ ਰੱਬ ਨੂੰ ਮਿਲਣ ਦੀ ਗੱਲ ਸਾਨੂੰ ਧਾਰਮਿਕ ਉਪਦੇਸ਼ ਵਿੱਚ ਸਮਝਾਈ ਜਾਂਦੀ ਹੈ ਉਹੋ ਜਿਹਾ ਰੱਬ ਗੁਰਬਾਣੀ ਅਨੁਸਾਰ ਹੁੰਦਾ ਹੀ ਨਹੀ, ਫਿਰ ਸਵਾਲ ਪੈਦਾ ਹੁੰਦਾ ਹੈ ਰੱਬ ਕਿਹੋ ਜਿਹਾ ਹੁੰਦਾ ਹੈ ...? ਚਿਤ ਮਹਿ ਠਾਕੁਰੁ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥੨॥ ਪੰਨਾ ੬੩੭ ਮੇਰੇ ਭਾਈ ਸਾਡੇ ਚੇਤੇ ਵਿੱਚ ਸਚ ਤਾਂ ਵਸੇਗਾ ਜੇ ਅਸੀਂ ਗੁਰ ਦੁਆਰਾ ਦਿੱਤੇ ਗਿਆਨ ਨੂੰ ਕਦੀ ਨਾ ਭੁਲਾਂਗੇ ਤੇ ਮਨ ਦੇ ਅੰਦਰੋਂ  ਆਪਣਾ  ਗਿਆਨ ਛੱਡ ਦਵਾਂਗੇ । ਤਨ ਮਹਿ ਮਨੂਆ ਮਨ ਮਹਿ ਸਾਚਾ ॥ ਪੰਨਾ ੬੮੬ ਸਾਡੇ ਸਰੀਰ ਵਿੱਚ ਮਨ ਹੈ ਤੇ ਮਨ ਵਿੱਚ ਉਹ ਸੱਚਾ (ਅੰਤਰ ਆਤਮਾ ਦੀ ਅਵਾਜ਼) ਹੈ । ਇਹ ਸ਼ਾਚਾ ਕੌਣ ਹੈ ? ਹਰਿ ਜੀਉ ਸਾਚਾ, ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥੧॥ਪੰਨਾ ੩੨ ਪਿਰੁ ਪ੍ਰਭੁ ਸਾਚਾ ਸੋਹਣਾ, ਪਾਈਐ ਗੁਰ ਬੀਚਾਰਿ ॥੧॥ ਰਹਾਉ ॥ ਪੰਨਾ ੩੮ ਮਨ ਮੇਰੇ ਸਾਚਾ ਸੇਵਿ ਜਿਚਰੁ ਸਾਸੁ ॥ ਪੰਨਾ ੪੯ ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤ ਹੀ ਠਾਇ ॥ ਪੰਨਾ ੧੦੮੭ ਹਿਆਲੀਐ :- ਹਿਰਦੇ ਵਿੱਚ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥ ਪੰਨਾ 1378 ਸਤਰ 38 ਬਾਣੀ: ਸਲੋਕ ਸੇਖ ਫਰੀਦ ਕੇ ਰਾਗੁ: ਰਾਗੁ ਜੈਜਾਵੰਤੀ, ਸ਼ੇਖ ਫ਼ਰੀਦ ਸੋ ਗੁਰਬਾਣੀ ਅਨੁਸਾਰ ਚਿਤ ਨੂੰ ਹੀ ਅਸਿੱਧੇ ਤੌਰ ਤੇ ਹਰਿ, ਪ੍ਰਭ, ਰਬ ਜਾਂ ਸਤਿਗੁਰ ਕਹਿਆ ਜਾਂਦਾ ਹੈ। ਕੁਝ ਹੋਰ ਵੀ ਬੁੱਝੀਏ ਘਟ ਘਟ ਅੰਤਰਿ ਬ੍ਰਹਮ ਸਮਾਹੂ ॥

Bhagat Baraabari Aouru N Koei

ਭਗਤ ਬਰਾਬਰਿ ਅਉਰੁ ਨ ਕੋਇ ॥ ਗੁਰਮੁਖੀ (ਨਾਂ ਕਿ ਗੁਰੂਮੁਖੀ) ਭਾਸ਼ਾ ਅਤੇ ਗੁਰਮਤ (ਨਾਂ ਕਿ ਗੁਰੂਮਤ) ਦੇ ਨਿਯਮਾਂ ਅਨੁਸਾਰ ਸ਼ਬਦ ਮਹਾਂ ਪੁਰਖ, ਪਰਮ ਪੁਰਖ, ਪਰਮੇਸ਼ਰ ਜਾਂ ਪਾਰਬਰਹਮ, ਗੁਰੂ ਵਾਸਤੇ ਹੀ ਆਉਂਦਾ ਹੈ। ਬਾਣੀ (ਮਹਾਂ ਪੁਰਖਨ) ਗੁਰੂ ਜਾਂ ਪਰਮੇਸ਼ਰ ਦੀ ਹੈ ਤੇ ਲਿੱਖਣ ਵਾਲੇ ਸਾਰੇ ੩੬ ਦੇ ੩੬ ਭਗਤ (ਜਾਂ ਗੁਰ) ਹੀ ਹਨ ਨਾ ਕੇ ਗੁਰੂ । ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਪੰਨਾ ੧੨੦੮ ਗੁਰੂ (ਪਰਮੇਸ਼ਰ) ਪੰਜਾਬੀ, ਹਿੰਦੀ ਜਾਂ ਕੋਈ ਵੀ ਭਾਸ਼ਾ ਨਹੀ ਬੋਲਦਾ (ਪਰ ਜਾਣਦਾ ਸਭ ਕੁਝ ਹੈ) ਪਰ ਭਗਤ ਜਾਂ ਗੁਰ ਇਹ ਭਾਸ਼ਾ ਬੋਲਦੇ ਹਨ ਤਾਂਹਿਉ ਇਸ ਨੂੰ ਗੁਰਬਾਣੀ ਜਾਂ ਭਗਤ ਬਾਣੀ ਦਾ ਦਰਜਾ ਪਰਾਪਤ ਹੈ ਨਾਂ ਕਿ ਗੁਰੂਬਾਣੀ ਦਾ। ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ਪੰਨਾ ੩੦੪ ਸਤਿਗੁਰ ਕੀ ਬਾਣੀ ਤੋਂ ਭਾਵ ਹੈ ਸਤਿਗੁਰ ਸੰਸਾਰੀ ਬੋਲੀ ਵਿਚ ਲਿੱਖ ਰਹੇ ਹਨ । ਬੁਲਵਾਉਣ ਵਾਲਾ ਮਹਾਂਪੁਰਖ, ਸਤਿਗੁਰੂ ਜਾਂ ਗੁਰੂ (ਸੱਚਖੰਡ) ਹੈ।  ਬੋਲਣ ਵਾਲਾ ਪੁਰਖੁ ਭਗਤੁ, ਸਤਿਗੁਰੁ ਜਾਂ ਗੁਰੁ ਹੈ ।  ਸੁੰਦਰ ਜੀ ਇਸ ਗੱਲ ਦੀ ਗਵਾਹੀ ਦੇਂਦੇ ਹਨ  । ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ ॥ ਰਾਮਕਲੀ ਸਦ (ਭ. ਸੁੰਦਰ) ਗੁਰੂ ਗ੍ਰੰਥ ਸਾਹਿਬ - ਅੰਗ ੯੨੩ ਇਥੇ ਗੁਰੂ, ਸਤਿਗੁਰੂ, ਜਾਂ ਮਹਾਂਪੁਰਖ ਸ਼ਬਦਾਂ ਦੀ ਵਰਤੋਂ ਨਹੀਂ ਹੋਈ ਜਦਕਿ ਅਣਜਾਣ ਵਸ ਸਾਰੇ ਟੀਕਾਕਾਰ ਅਰਥ ਇਹ ਹੀ ਕਰਦੇ ਹਨ।